UGC ਮੁਫ਼ਤ ਵਿੱਚ ਕਰਵਾਏਗਾ ਹਰ ਪ੍ਰੀਖਿਆ ਦੀ ਤਿਆਰੀ! SATHEE ਦੇਵੇਗਾ ਤੁਹਾਡਾ ‘ਸਾਥ’

SATHEE ਯਾਨੀ Self Assessment Test and Help for Entrance Exams ਪਲੇਟਫਾਰਮ ਨੂੰ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਜਲਦੀ ਹੀ ਲਾਂਚ ਕੀਤਾ ਜਾਵੇਗਾ। ਇਸ ਰਾਹੀਂ ਮੁਫ਼ਤ ਵਿੱਚ ਪੜ੍ਹਾਈ ਕੀਤੀ ਜਾ ਸਕੇਗੀ।

ਕੀ ਤੁਸੀਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੋ? ਜਾਂ ਫਿਰ ਕੀ ਤੁਸੀਂ NEET ਅਤੇ JEE ਐਗਜ਼ਾਮ ਦੀ ਤਿਆਰੀ ਕਰ ਰਹੇ ਹੋ? ਜੇਕਰ ਅਜਿਹੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਡੇ ਲਈ ਇੱਕ ਚੰਗੀ ਖ਼ਬਰ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਤੁਹਾਨੂੰ ਹਰ ਪ੍ਰੀਖਿਆ ਦੀ ਤਿਆਰੀ ਮੁਫ਼ਤ ਵਿੱਚ ਕਰਵਾਏਗਾ। UGC ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। UGC ਚੀਫ਼ ਨੇ ਐਲਾਨ ਕੀਤਾ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਜਲਦੀ ਹੀ ਭਾਰਤੀ ਵਿਦਿਆਰਥੀਆਂ ਲਈ ਸੈਲਫ-ਅਸੈਸਮੈਂਟ ਪਲੇਟਫਾਰਮ ਨੂੰ ਲਾਂਚ ਕਰਨ ਵਾਲੇ ਹਨ। ਇਸ ਰਾਹੀਂ ਵਿਦਿਆਰਥੀ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ।

ਇਸ ਨਵੇਂ ਪਲੇਟਫਾਰਮ ਦਾ ਨਾਂ SATHEE ਯਾਨੀ Self Assessment Test and Help for Entrance Exams ਹੈ। ਇਹ IIT ਕਾਨਪੁਰ ਦੇ ਸਹਿਯੋਗ ਨਾਲ ਸਿੱਖਿਆ ਮੰਤਰਾਲੇ ਵੱਲੋਂ ਇੱਕ ਨਵੀਂ ਪਹਲ ਹੈ। ਇਸ ਨਵੇਂ ਪਲੇਟਫਾਰਮ ਦਾ ਮਕਸਦ ਭਾਰਤੀ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਅਤੇ ਹੋਰ ਪ੍ਰੀਖਿਆਵਾਂ ਦੀ ਤਿਆਰੀ ਲਈ ਇੱਕ ਸੈਲਫ-ਪੇਸਡ ਇੰਟਰਐਕਟਿਵ ਲਰਨਿੰਗ ਅਤੇ ਅਸੈਸਮੈਂਟ ਪਲੇਟਫਾਰਮ ਮੁਹੱਈਆ ਕਰਵਾਉਣਾ ਹੈ।

UGC ਚੀਫ਼ ਨੇ ਟਵੀਟ ਕੀਤਾ, ‘SATHEE ਪਲੇਟਫਾਰਮ ਦਾ ਮਕਸਦ ਸਮਾਜ ਵਿੱਚ ਉਨ੍ਹਾਂ ਵਿਦਿਆਰਥੀਆਂ ਲਈ ਅੰਤਰ ਨੂੰ ਪੂਰਾ ਕਰਨਾ ਹੈ ਜੋ ਮਹਿੰਗੇ ਐਂਟ੍ਰੈਂਸ ਐਗਜ਼ਾਮ ਗਾਈਡੈਂਸ ਅਤੇ ਕੋਚਿੰਗ ਦਾ ਖਰਚ ਨਹੀਂ ਚੁੱਕ ਸਕਦੇ।’ ਉਨ੍ਹਾਂ ਨੇ ਕਿਹਾ, ‘SATHEE ਦਾ ਮਕਸਦ ਵਿਦਿਆਰਥੀਆਂ ਨੂੰ ਕਾਂਸੈਪਟ ਸਿੱਖਣਾ ਅਤੇ ਆਪਣੇ ਕਮਜ਼ੋਰ ਟਾਪਿਕ ਉੱਤੇ ਧਿਆਨ ਕੇਂਦਰਤ ਕਰਨਾ ਹੈ। ਉਹ IIT ਅਤੇ IISc ਫੈਕਲਟੀ ਮੈਂਬਰਾਂ ਵੱਲੋਂ ਤਿਆਰ ਕੀਤੇ ਗਏ ਵੀਡੀਓ ਵੇਖ ਕੇ ਕੋਈ ਵੀ ਐਗਜ਼ਾਮ ਦੇਣ ਲਈ ਤਿਆਰੀ ਕਰ ਸਕਦੇ ਹਨ।’

ਜਗਦੀਸ਼ ਕੁਮਾਰ ਦੇ ਮੁਤਾਬਕ, ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ 6 ਮਾਰਚ, 2023 ਨੂੰ ਸਵੇਰੇ 10:45 ਵਜੇ SATHEE ਦਾ ਸ਼ੁਭਾਰੰਭ ਕੀਤਾ ਜਾਣਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪਲੇਟਫਾਰਮ ਰਾਹੀਂ ਵਿਦਿਆਰਥੀਆਂ ਨੂੰ ਖਾਸ ਮਦਦ ਮਿਲਣ ਵਾਲੀ ਹੈ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ, ਜੋ ਮਹਿੰਗੀ ਫੀਸ ਦਿੱਤੇ ਬਿਨਾਂ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨਾ ਚਾਹੁੰਦੇ ਹਨ।